ਬੱਚੇ ਉੱਤੇ ਬੋਲੀ ਦਾ ਅਸਰ

 ਜੰਗਲ ਰਾਜ ਦਾ ਇਕ ਦਸਤੂਰ ਹੁੰਦਾ ਹੈ ਕਿ ਉਹੀ ਬਚਦਾ ਹੈ, ਜਿਹੜਾ ਸਭ ਤੋਂ ਵੱਧ ਤਾਕਤਵਰ ਹੋਵੇ ਤੇ ਹਾਲਾਤ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਸਕਣ ਦੀ ਸਮਰੱਥਾ ਰੱਖਦਾ ਹੋਵੇ। 


ਬਿਲਕੁਲ ਇਹੀ ਅਸੂਲ ਬੋਲੀ ਉੱਤੇ ਵੀ ਲਾਗੂ ਹੰਦਾ ਹੈ। ਮਾਂ ਦੀ ਗੋਦ ਵਿਚ ਪਏ ਬੱਚੇ ਨੂੰ ਬੋਲੀ ਸਿੱਖਣ ਲਈ ਕਿਸੇ ਸਕੂਲ ਜਾਂ ਮਾਸਟਰ ਦੀ ਲੋੜ ਨਹੀਂ ਪੈਂਦੀ। ਉਸ ਨੇ ਮਾਂ ਦੇ ਬੁੱਲ੍ਹ ਹਿਲਦੇ ਵੇਖਣੇ ਹਨ, ਉਸ ਦੇ ਮੂੰਹੋਂ ਉਕਰੇ ਲਫ਼ਜ਼ ਸੁਣਨੇ ਹਨ ਤੇ ਉਸ ਦੇ ਦਿਮਾਗ਼ ਵੱਲ ਜਾਂਦੀਆਂ ਤਰੰਗਾਂ ਨੇ ਉਸ ਨੂੰ ਇਹ ਬੋਲੀ ਦਾ ਗੂੜ੍ਹ ਗਿਆਨ ਆਪੇ ਹੀ ਸਮਝਾ ਦੇਣਾ ਹੈ। ਇਹ ਬੋਲੀ ਬੱਚਾ ਕਿਵੇਂ ਆਪਣੇ ਆਪ ਹੀ ਸਿੱਖਦਾ ਹੈ ਤੇ ਕਿਵੇਂ ਬੋਲਣਾ ਸ਼ੁਰੂ ਕਰ ਦਿੰਦਾ ਹੈ, ਘਰ ਵਿਚ ਕਿਸੇ ਕੋਲ ਇਸ ਬਾਰੇ ਵਿਚਾਰ ਕਰਨ ਦਾ ਵਕਤ ਨਹੀਂ ਹੰਦਾ। ਬੱਚੇ ਨੇ ਮਾਂ-ਬੋਲੀ ਵਿਚ ਹੀ ਪਾਣੀ ਮੰਗਣਾ ਹੁੰਦਾ ਹੈ ਤੇ ਮਾਂ-ਬੋਲੀ ਵਿਚ ਹੀ ਆਪਣੀ ਪੀੜ ਬਾਰੇ ਦੱਸਣਾ ਹੁੰਦਾ ਹੈ। ਇਕ ਤਰ੍ਹਾਂ ਮਾਂ-ਬੋਲੀ ਨੂੰ ਹੱਡੀਂ ਰਚਿਆ ਵੀ ਕਿਹਾ ਜਾ ਸਕਦਾ ਹੈ। 


ਵਚਨ, ਬਹੁ-ਵਚਨ, ਨਾਂਵ, ਪੜਨਾਂਵ ਆਦਿ ਕਿਵੇਂ ਪਹਿਲੇ ਦੋ ਤਿੰਨ ਸਾਲ ਦੀ ਉਮਰ ਵਿਚ ਆਪਣੇ ਆਪ ਹੀ ਬਿਨ ਸਿਖਾਏ ਬੱਚਿਆਂ ਦੀ ਸਮਝ ਵਿਚ ਆ ਜਾਂਦੇ ਹਨ, ਜਿਹੜੇ ਵੱਡੀਆਂ ਕਲਾਸਾਂ ਵਿਚ ਰਟਦਿਆਂ ਬੱਚੇ ਫੇਲ੍ਹ ਹੋ ਜਾਂਦੇ ਹਨ। ਇਸ ਬਾਰੇ ਗ਼ੌਰ ਕਰੀਏ ਤਾਂ ਕੁੱਝ ਹੋਰ ਨੁਕਤੇ ਵੀ ਵੱਡਿਆਂ ਦੀ ਸਮਝ ਵਿਚ ਆਉਣ ਲੱਗ ਪੈਣਗੇ। ਇਕ ਗੱਲ ਤਾਂ ਸਾਫ਼ ਜ਼ਾਹਿਰ ਹੈ ਕਿ ਬੱਚੇ ਦੀ ਮੁੱਢਲੀ ਸਿੱਖਿਆ ਬੱਚੇ ਨੂੰ ਬਿਨਾਂ ਪੜ੍ਹਾਏ ਹੀ ਆਉਣੀ ਸ਼ੁਰੂ ਹੋ ਜਾਂਦੀ ਹੈ। ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਕੁੜੀ ਨਾਲ 'ਜਾਂਦੀ' ਅੱਖਰ ਹੀ ਲੱਗੇਗਾ ਅਤੇ ਮੁੰਡੇ ਨਾਲ 'ਜਾਂਦਾ'। ਇਹ ਵੀ ਉਹ ਫੱਟ ਸਮਝ ਲੈਂਦਾ ਹੈ ਕਿ ਇਕ ਪੰਛੀ 'ਉਡੇਗਾ' ਅਤੇ ਬਹੁਤ ਸਾਰੇ ਪੰਛੀ 'ਉਡੱਣਗੇ'। 


ਜਦੋਂ ਬੱਚੇ ਨੂੰ ਸਕੂਲ ਵਿਚ ਪੜ੍ਹਨੇ ਪਾਇਆ ਜਾਂਦਾ ਹੈਂ ਤਾਂ ਜੇ ਅਧਿਆਪਕ ਵੀ ਉਸੇ ਮਾਂ-ਬੋਲੀ ਵਿਚ ਪੜ੍ਹਾ ਰਿਹਾ ਹੋਵੇ ਤਾਂ ਉਹ ਬੋਲੀ ਪਰਪੱਕ ਹੋ ਜਾਂਦੀ ਹੈ ਤੇ ਬੱਚੇ ਨੂੰ ਉਸ ਬੋਲੀ ਵਿਚ ਮੁਹਾਰਤ ਹਾਸਿਲ ਕਰਨ ਵਿਚ ਬਹੁਤਾ ਚਿਰ ਨਹੀਂ ਲੱਗਦਾ। ਉਸ ਤੋਂ ਅਗਲੀ ਪੜ੍ਹਾਈ ਆਪਣੇ ਆਪ ਹੀ ਸੌਖੀ ਹੋ ਜਾਣੀ ਹੋਈ, ਕਿਉਂਕਿ ਹਰ ਨਵੇਂ ਸ਼ਬਦ ਅਤੇ ਨਵੀਂ ਬੋਲੀ ਨੂੰ ਸਮਝਣ ਲਈ ਉਸ ਕੋਲ ਇਕ ਆਧਾਰ ਹੰਦਾ ਹੈ ਤੇ ਉਸ ਸ਼ਬਦ ਦਾ ਆਪਣੀ ਮਾਂ-ਬੋਲੀ ਵਿਚ ਤਰਜਮਾ ਕਰ ਕੇ ਬੱਚਾ ਫੱਟ ਨਵੀਂ ਚੀਜ਼ ਸਿੱਖ ਲੈਂਦਾ ਹੈ। ਇਸ ਤਰ੍ਹਾਂ ਉਸਦੇ ਦਿਮਾਗ਼ ਦੀ ਸਾਫ਼ ਸਲੇਟ ਉੱਤੇ ਉਕਰੇ ਮਾਂ-ਬੋਲੀ ਦੇ ਅੱਖਰ ਉਸ ਨੂੰ ਔਖੀ ਤੋਂ ਔਖੀ ਚੀਜ਼ ਵੀ ਸੌਖੇ ਤਰੀਕੇ ਸਮਝਣ ਵਿਚ ਮਦਦ ਕਰਦੇ ਹਨ। 


ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜੇ ਮਾਂ-ਬੋਲੀ ਵਿਚ ਹੀ ਮੁੱਢਲੀ ਪੜ੍ਹਾਈ ਜਾਰੀ ਰਹੇ ਤਾਂ ਬੱਚੇ ਦਾ ਪੜ੍ਹਾਈ ਵਿਚ ਮਨ ਵੀ ਟਿਕਦਾ ਹੈ ਤੇ ਇਹ ਉਸਦੇ ਵਧਦੇ ਦਿਮਾਗ਼ ਦੇ ਵਧਣ ਫੁੱਲਣ ਲਈ ਸਹਾਈ ਵੀ ਹੁੰਦਾ ਹੈ। ਬੱਚੇ ਨੂੰ ਸਕੂਲ ਵਿਚ ਵੀ ਮਾਂ-ਬੋਲੀ ਸੁਣ ਕੇ ਅਪਣੱਤ ਜਿਹੀ ਲੱਗਦੀ ਹੈ ਤੇ ਉਹ ਸਕੂਲ ਵੀ ਛੇਤੀ ਹੀ ਬੈਠਣਾ ਸਿੱਖ ਲੈਂਦਾ ਹੈ ਅਤੇ ਆਪਣੀ ਬੋਲੀ ਬੋਲਣ ਵਾਲੇ ਕਿਸੇ ਹਾਣੀ ਨਾਲ ਦੋਸਤੀ ਵੀ ਗੰਢ ਲੈਂਦਾ ਹੈ। 


ਇਸ ਤਰ੍ਹਾਂ, ਸਕੂਲ ਦੇ ਮੁੱਢਲੇ ਦਿਨ ਲੰਘਾਉਣੇ ਬੱਚੇ ਲਈ ਅਤੇ ਮਾਪਿਆਂ ਲਈ ਸੁਖਾਲੇ ਹੋ ਜਾਂਦੇ ਹਨ। ਇਹ ਪਹਿਲੇ ਔਖੇ ਪੜਾਅ ਜੇ ਇਸ ਤਰ੍ਹਾਂ ਸੁਖਾਲੇ ਕਰ ਦਿੱਤੇ ਜਾਣ ਤਾਂ ਬੱਚੇ ਅੰਦਰ ਨਵੀਆਂ ਚੀਜ਼ਾਂ ਸਿੱਖਣ ਦਾ ਚਾਅ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਉਹ ਨਵੀਆਂ ਬੋਲੀਆਂ ਵੀ ਧੜਾਧੜ ਦਿਮਾਗ਼ੀ ਤੌਰ 'ਤੇ ਆਪਣੀ ਮਾਂ-ਬੋਲੀ ਵਿਚ ਤਰਜਮਾ ਕਰਕੇ ਸਿੱਖੀ ਤੁਰਿਆ ਜਾਂਦਾ ਹੈ। ਇਸ ਮਾਂ-ਬੋਲੀ ਦਾ ਬੱਚੇ ਦੇ ਵਿਕਾਸ ਉੱਤੇ ਏਨਾ ਡੂੰਘਾ ਅਸਰ ਹੰਦਾ ਹੈ ਕਿ ਜਵਾਨ ਹੋ ਜਾਣ 'ਤੇ ਵੀ ਇਨਸਾਨ ਆਪਣੀਆਂ ਜੜ੍ਹਾਂ ਨੂੰ ਭੁੱਲਦਾ ਨਹੀਂ ਤੇ ਬੁਢੇਪਾ ਆ ਜਾਣ 'ਤੇ ਵੀ ਆਪਣੀ ਮਾਂ-ਬੋਲੀ ਤੇ ਆਪਣੇ ਜਨਮ-ਅਸਥਾਨ ਅਤੇ ਉਸ ਮਿੱਟੀ ਨਾਲ ਮੋਹ ਪਾਲੀ ਰੱਖਦਾ ਹੈ। ਉਸ ਨੂੰ ਆਪਣੀ ਮਾਂ-ਬੋਲੀ ਬੋਲਣ ਵਾਲਾ ਹਰ ਇਨਸਾਨ ਵਤਨੋਂ ਪਾਰ ਵੀ ਮਿਲ ਜਾਣ 'ਤੇ ਆਪਣਾ ਹੀ ਕੋਈ ਰਿਸ਼ਤੇਦਾਰ ਜਾਪਦਾ ਹੈ। ਇਸ ਮਾਂ-ਬੋਲੀ ਸਦਕਾ ਦੇਸ-ਪ੍ਰੇਮ ਦੀ ਭਾਵਨਾ ਅਤੇ ਆਪਣੇ ਪਰਾਏ ਦਾ ਫ਼ਰਕ ਬੱਚੇ ਦੇ ਮਨ ਵਿਚ ਆਪਣੇ ਆਪ ਹੀ ਵੱਸ ਜਾਂਦਾ ਹੈ। ਉਸ ਨੂੰ ਆਪਣੀ ਬੋਲੀ ਦੀਆਂ ਗਾਲ੍ਹਾਂ ਵੀ ਮਿੱਠੀਆਂ ਲੱਗਦੀਆਂ ਹਨ, ਪਰ ਓਪਰੀ ਬੋਲੀ ਵਿਚ ਹਲਕੀ ਤਲਖ਼ ਆਵਾਜ਼ ਵੀ ਚੁੱਭਣ ਲੱਗ ਪੈਂਦੀ ਹੈ। 


ਆਓ, ਹੁਣ ਦੂਸਰਾ ਪੱਖ ਵੇਖੀਏ। ਬੱਚੇ ਦੀ ਮਾਂ-ਬੋਲੀ ਦੇ ਉਲਟ ਉਸ ਨੂੰ ਸਕੂਲ ਵਿਚ ਨਵੇਂ ਮਾਹੌਲ ਵਿਚ, ਨਵੇਂ ਹਾਣੀਆਂ ਵਿਚ, ਕਿਸੇ ਐਸੀ ਜ਼ਬਾਨ ਵਿਚ ਬੁਲਾਇਆ ਜਾਏ, ਜਿਸ ਦੀ ਡੂੰਘਿਆਈ ਬਾਰੇ ਬੱਚੇ ਨੂੰ ਪੂਰਾ ਪਤਾ ਨਾ ਹੋਵੇ ਤਾਂ ਬੱਚਾ ਆਪਣੇ ਆਪ ਨੂੰ ਓਪਰਾ ਜਿਹਾ ਮਹਿਸੂਸ ਕਰਨ ਲੱਗ ਪੈਂਦਾ ਹੈ ਤੇ ਛੇਤੀ ਸਕੂਲ ਦੇ ਮਾਹੌਲ ਵਿਚ ਨਹੀਂ ਰਚਦਾ। ਨਤੀਜੇ ਵਜੋਂ, ਰੋਜ਼ ਸਕੂਲ ਰੋ ਪਿੱਟ ਕੇ ਜਾਣਾ ਸ਼ੁਰੂ ਕਰ ਦਿੰਦਾ ਹੈ। 


ਜਿਵੇਂ ਹੌਲੀ ਉਹ ਨਵੀਂ ਬੋਲੀ ਦੇ ਸ਼ਬਦ ਸਿੱਖਦਾ ਹੈ ਤੇ ਉਸ ਜ਼ਬਾਨ ਨੂੰ ਅਪਣਾਉਣ ਲੱਗਦਾ ਹੈ ਤਾਂ ਉਸ ਦੇ ਦਿਮਾਗ਼ ਵਿਚ ਦੁਚਿੱਤੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਘਰ ਅਤੇ ਸਕੂਲ ਦੀ ਬੋਲੀ ਵੱਖਰੀ ਹੋਣੀ ਸ਼ੁਰੂ ਹੋ ਜਾਂਦੀ ਹੈ। ਨਤੀਜੇ ਵਜੋਂ, ਦੋ ਭਾਸ਼ਾਵਾਂ ਦਾ ਮਿਸ਼ਰਨ ਸਾਹਮਣੇ ਆਉਣਾ ਸ਼ੁਰੂ ਹੋ ਜਾਂਦਾ ਹੈ। ਜਿੱਥੇ ਉਹ ਆਪਣੀ ਪਰਪੱਕ ਮਾਂ-ਬੋਲੀ ਦੇ ਘੱਟ ਵਰਤੋਂ ਵਿਚ ਆਉਣ ਵਾਲੇ ਅੱਖਰ ਹੌਲੀ ਭੁੱਲਣੇ ਸ਼ੁਰੂ ਹੋ ਜਾਂਦਾ ਹੈ, ਉੱਥੇ ਨਵੀਂ ਬੋਲੀ ਦੀ ਅੱਧ-ਪਚੱਧ ਜਾਣਕਾਰੀ ਵਾਲੇ ਪੁੱਠੇ-ਸਿੱਧੇ ਸ਼ਬਦ ਮਨ ਵਿਚ ਵਸਾਉਦਾ ਤੁਰਿਆ ਜਾਂਦਾ ਹੈ, ਕਿਉਂਕਿ ਨਵੀਂ ਬੋਲੀ ਦੀ ਡੂੰਘਿਆਈ ਵਿਚ ਜਾਣਕਾਰੀ ਨਹੀਂ ਹੁੰਦੀ, ਸੋ ਉਹ ਪੂਰੀ ਤਰ੍ਹਾਂ ਨਵੀਂ ਬੋਲੀ ਨੂੰ ਛੇਤੀ ਅਪਣਾ ਨਹੀਂ ਸਕਦਾ ਤੇ ਉਸ ਨੂੰ ਬੋਲਣ ਲੱਗਿਆਂ ਸ਼ੁਰੂ ਵਿਚ ਘਬਰਾਹਟ ਮਹਿਸੂਸ ਕਰਦਾ ਰਹਿੰਦਾ ਹੈ, ਜੇ ਕਿਤੇ ਉਸ ਦੇ ਬੋਲਣ 'ਤੇ ਮਜ਼ਾਕ ਉੱਡ ਜਾਵੇ ਤਾਂ ਉਸਦੇ ਆਤਮ-ਵਿਸ਼ਵਾਸ ਨੂੰ ਠੇਸ ਪੁੱਜ ਜਾਂਦੀ ਹੈ ਤੇ ਕਈ ਵਾਰ ਬੱਚਾ ਥਥਲਾਉਣਾ ਸ਼ੁਰੂ ਹੋ ਜਾਂਦਾ ਹੈ ਜਾਂ ਪਜਾਮੀ ਵਿਚ ਪਿਸ਼ਾਬ ਕਰਨ ਲੱਗ ਜਾਂਦਾ ਹੈ ਜਾਂ ਸਕੂਲ ਜਾਣ ਤੋਂ ਕਤਰਾਉਣ ਲੱਗ ਪੈਂਦਾ ਹ

Comments